ਡਰੱਗ ਕੇਸ: ਭਾਜਪਾ ਆਗੂ ਪਾਮੇਲਾ ਗੋਸਵਾਮੀ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਿਆ

ਕੋਲਕਾਤਾ ਦੀ ਐੱਨਡੀਪੀਐੱਸ ਅਦਾਲਤ ਨੇ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਭਾਜਪਾ ਨੇਤਾ ਪਾਮੇਲਾ ਗੋਸਵਾਮੀ ਨੂੰ 25 ਫ਼ਰਵਰੀ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ।
ਕੋਲਕਾਤਾ: ਪੱਛਮੀ ਬੰਗਾਲ ਪੁਲਿਸ ਨੇ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਭਾਜਪਾ ਨੇਤਾ ਪਾਮੇਲਾ ਗੋਸਵਾਮੀ ਨੂੰ ਸ਼ਨਿਵਾਰ ਨੂੰ ਕੋਰਟ ’ਚ ਪੇਸ਼ ਕੀਤਾ। ਸੁਣਵਾਈ ਤੋਂ ਬਾਅਦ ਕੋਲਕਾਤਾ ਦੀ ਐੱਨਡੀਪੀਐੱਸ ਅਦਾਲਤ ਨੇ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਭਾਜਪਾ ਨੇਤਾ ਪਾਮੇਲਾ ਗੋਸਵਾਮੀ ਨੂੰ 25 ਫ਼ਰਵਰੀ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ।
ਪੱਛਮੀ ਬੰਗਾਲ ਦੀ ਭਾਜਪਾ ਦੀ ਯੁਵਾ ਇਕਾਈ ਭਾਰਤੀ ਜਨਤਾ ਯੁਵਾ ਮੋਰਚਾ ਦੀ ਸੂਬਾ ਪ੍ਰਧਾਨ ਪਾਮੇਲਾ ਗੋਸਵਾਮੀ ਨੂੰ ਸ਼ੁੱਕਰਵਾਰ ਨੂੰ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ।