
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਵਿਧਾਨ ਸਭਾ ਵਿੱਚ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ 28 ਫਰਵਰੀ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੇ ਮੱਦੇਨਜ਼ਰ ਮਹੱਤਵਪੂਰਨ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ ‘ਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਬੈਠਕ ‘ਚ ਪੱਛਮੀ ਉੱਤਰ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੇ 50 ਦੇ ਕਰੀਬ ਕਿਸਾਨਾਂ ਆਗੂਆਂ ਨੂੰ ਬੁਲਾਇਆ ਗਿਆ ਹੈ। ਇਸ ਬੈਠਕ ਲਈ ਕਿਸਾਨ ਦਿੱਲੀ ਅਸੈਂਬਲੀ ਪਹੁੰਚੇ ਅਤੇ ਮੀਟਿੰਗ ਸ਼ੁਰੂ ਕੀਤੀ ਗਈ। ਵਿਧਾਨ ਸਭਾ ਦੇ ਮੁੱਖ ਗੇਟ ’ਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਹਨ।
'ਰਣਨੀਤੀ ਕੀਤੀ ਜਾ ਰਹੀ ਤਿਆਰ'
ਈਟੀਵੀ ਇੰਡੀਆ ਨੇ ਸਹਾਰਨਪੁਰ ਅਤੇ ਮੁਜ਼ੱਫਰਨਗਰ ਤੋਂ ਪਹੁੰਚੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ। ਜਿਸ ‘ਚ ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ‘ਚ ਆਮ ਆਦਮੀ ਪਾਰਟੀ ਉਨ੍ਹਾਂ ਦੇ ਅੰਦੋਲਨ ਦੀ ਹਮਾਇਤ ਕਰ ਰਹੀ ਹੈ, ਇਸ ਲਈ ਉਹ ਇੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਪਹੁੰਚੇ ਹਨ। ਜਦੋਂ ਇਹ ਪੁੱਛਿਆ ਗਿਆ ਕਿ ਇਹ ਬੈਠਕ ਮੇਰਠ ਵਿੱਚ ਹੋਣ ਵਾਲੀ ਮਹਾਂਪੰਚਾਇਤ ਦੇ ਮੱਦੇਨਜ਼ਰ ਕਿੰਨੀ ਮਹੱਤਵਪੂਰਣ ਹੋਵੇਗੀ, ਤਾਂ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਇਸਦੀ ਰਣਨੀਤੀ ਤਿਆਰ ਕੀਤੀ ਜਾਏਗੀ।
-
Delhi: Meeting between CM Arvind Kejriwal and farmer leaders from Uttar Pradesh underway at Vidhan Sabha pic.twitter.com/JnJUBf5npc
— ANI (@ANI) February 21, 2021
'ਵਿਧਾਨ ਸਭਾ ਸਪੀਕਰ ਵੀ ਮੌਜੂਦ'
ਇਸ ਬੈਠਕ ਵਿੱਚ ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਕੈਲਾਸ਼ ਗਹਿਲੋਤ ਅਤੇ ਰਾਜਿੰਦਰ ਪਾਲ ਗੌਤਮ ਵੀ ਮੌਜੂਦ ਹਨ। ਤੁਹਾਨੂੰ ਦੱਸ ਦੇਈਏ ਕਿ ਕੈਲਾਸ਼ ਗਹਿਲੋਤ ਦਿੱਲੀ ਦੇ ਦਿਹਾਤੀ ਇਲਾਕਿਆਂ ਤੋਂ ਮੰਤਰੀ ਹਨ। ਇਸ ਮੀਟਿੰਗ ਵਿੱਚ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਵੀ ਮੌਜੂਦ ਹਨ। ਇਸ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਕਿਸਾਨ ਆਗੂਆਂ ਦੀ ਗੱਲ ਕਰਦਿਆਂ ਉੱਤਰ ਪ੍ਰਦੇਸ਼ ਦੀਆਂ ਕਈ ਖਾਪ ਪੰਚਾਇਤਾਂ ਦੇ ਚੌਧਰੀ ਵੀ ਇਸ ਵਿਚ ਸ਼ਾਮਲ ਹਨ।
'ਮੀਟਿੰਗ ‘ਚ ਸ਼ਾਮਲ ਕਿਸਾਨ ਆਗੂ'
ਜਾਟ ਮਹਾਂਸਭਾ ਦੇ ਰੋਹਿਤ ਜਾਖੜ, ਆਹਲਾਵਤ ਖਾਪ ਦੇ ਬ੍ਰਜ ਵੀਰ ਸਿੰਘ, ਸਹਿਰਾਵਤ ਖਾਪ ਦੇ ਰਾਕੇਸ਼ ਸਹਿਰਾਵਤ, ਕਕਰਾਨ ਖਾਪ ਦੇ ਓਮਪਾਲ ਸਿੰਘ ਅਤੇ ਗੁਲਿਆ ਖਾਪ ਦੇ ਬਿੱਲੂ ਮੁਖੀ ਆਦਿ ਕਿਸਾਨ ਆਗੂ ਮੀਟਿੰਗ ‘ਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੇ ਕਿਸਾਨ ਆਗੂਆਂ ‘ਚ ਬ੍ਰਜ ਪਾਲ ਚੌਧਰੀ, ਯਸ਼ ਪਾਲ ਚੌਧਰੀ, ਸੁਭਾਸ਼ ਚੌਧਰੀ ਉਧਮ ਸਿੰਘ, ਕੁਲਦੀਪ ਤਿਆਗੀ ਅਤੇ ਪੂਰਨ ਸਿੰਘ ਸ਼ਾਮਲ ਹਨ।