ਅਸਮ ਅਤੇ ਬੰਗਾਲ ਦੌਰੇ ’ਤੇ ਮੋਦੀ, ਮਹੱਤਵਪੂਰਨ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ
Breaking

ਇੱਕ ਸਰਕਾਰੀ ਪ੍ਰੈੱਸ ਰਿਲੀਜ਼ ਦੇ ਮੁਤਾਬਿਕ ਮੋਦੀ ਇੰਡੀਅਨ ਆਇਲ ਦੀ ਬੋਂਗਾਗਾਓ ਰਿਫਾਇਨਰੀ ਦੀ ਇੱਕ ਇਕਾਈ, ਡਿਬ੍ਰੂਗਢ ਦੇ ਮਧੁਬਨ ਚ ਆਇਲ ਇੰਡੀਆ ਲਿਮਟਿਡ ਦੇ ਸੈਕੇਂਡਰੀ ਟੈਂਕ ਫਾਰਮ ਅਤੇ ਤਿਨਸੁਕਿਆ ਦੇ ਹੈਬੜਾ ਪਿੰਡ ’ਚ ਇਕ ਗੈਸ ਕੰਪ੍ਰੈਸ਼ਰ ਸਟੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਧੇਮਾਜੀ ਇੰਜਨੀਅਰਿੰਗ ਕਾਲਜ ਦਾ ਅਤੇ ਸੁਆਲਕੁਚੀ ਇੰਜਨੀਅਰਿੰਗ ਕਾਲਜ ਦਾ ਉਦਘਾਟਨ ਵੀ ਕਰਨਗੇ।

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਸਮ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ। ਉਹ ਸਵੇਰੇ ਲਗਭਗ 11:30 ਵਜੇ ਅਸਮ ਦੇ ਧੇਮਾਜੀ ਦੇ ਸਿਲਾਪਾਥਰ ਚ ਇਕ ਪ੍ਰੋਗਰਾਮ ਦੌਰਾਨ ਤੇਲ ਅਤੇ ਗੈਸ ਖੇਤਰ ਦੀ ਦੇਸ਼ ਨੂੰ ਮਹੱਤਵਪੂਰਨ ਪ੍ਰਾਜੈਕਟ ਸਮਰਪਿਤ ਕਰਨਗੇ। ਇਸ ਸਮਾਰੋਹ ਦੇ ਦੌਰਾਨਪ੍ਰਧਾਨ ਮੰਤਰੀ ਇੰਜਨੀਅਰਿੰਗ ਕਾਲਜਾਂ ਦੀ ਸਥਾਪਨਾ ਅਤੇ ਉਦਘਾਟਨ ਕਰਨਗੇ। ਇਸ ਤੋਂ ਬਾਅਦ ਸ਼ਾਮ ਲਗਭਗ ਸਾਢੇ ਚਾਰ ਵਜੇ ਉਹ ਪੱਛਮ ਬੰਗਾਲ ਦੇ ਹੁੰਗਲੀ ਚਕਈ ਰੇਲਵੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇੱਕ ਸਰਕਾਰੀ ਪ੍ਰੈੱਸ ਰਿਲੀਜ਼ ਦੇ ਮੁਤਾਬਿਕ ਮੋਦੀ ਇੰਡੀਅਨ ਆਇਲ ਦੀ ਬੋਂਗਾਗਾਓ ਰਿਫਾਇਨਰੀ ਦੀ ਇੱਕ ਇਕਾਈ, ਡਿਬ੍ਰੂਗਢ ਦੇ ਮਧੁਬਨ ਚ ਆਇਲ ਇੰਡੀਆ ਲਿਮਟਿਡ ਦੇ ਸੈਕੇਂਡਰੀ ਟੈਂਕ ਫਾਰਮ ਅਤੇ ਤਿਨਸੁਕਿਆ ਦੇ ਹੈਬੜਾ ਪਿੰਡ ’ਚ ਇਕ ਗੈਸ ਕੰਪ੍ਰੈਸ਼ਰ ਸਟੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਧੇਮਾਜੀ ਇੰਜਨੀਅਰਿੰਗ ਕਾਲਜ ਦਾ ਅਤੇ ਸੁਆਲਕੁਚੀ ਇੰਜਨੀਅਰਿੰਗ ਕਾਲਜ ਦਾ ਉਦਘਾਟਨ ਵੀ ਕਰਨਗੇ।

ਨਰਿੰਦਰ ਮੋਦੀ ਮੈਟ੍ਰੋ ਰੇਲਵੇ ਦਾ ਕਰਨਗੇ ਉਦਘਾਟਨ

ਪ੍ਰੈੱਸ ਰਿਲੀਜ਼ ਦੇ ਮੁਤਾਬਿਕ ਇਸ ਮੌਕੇ ’ਤੇ ਅਸਮ ਦੇ ਰਾਜਪਾਲ ਜਗਦੀਸ਼ ਮੁੱਖੀ ਅਤੇ ਮੁੱਖਮੰਤਰੀ ਸਬਰਾਨੰਦ ਸੋਨੋਵਾਲ ਅਤੇ ਕੇਂਦਰੀ ਪੇਟ੍ਰੋਲੀਅਮ ਅਤੇ ਕੁਦਰਸੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਪੱਛਮ ਬੰਗਾਲ ਚ ਨੋਆਪਾਡਾ ਤੋਂ ਦੱਖਣੀਸ਼ਵਰ ਤੱਕ ਮੈਟ੍ਰੋ ਰੇਲਵੇ ਦਾ ਉਦਘਾਟਨ ਕਰਨਗੇ ਅਤੇ ਇਸ ਖੰਡ ਤੇ ਪਹਿਲੀ ਮੈਟ੍ਰੋ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ। ਕੁੱਲ 4.1 ਕਿਲੋਮੀਟਰ ਦੇ ਇਸਦਾ ਨਿਰਮਾਣ 464 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸਦੇ ਇਲਾਵਾ ਮੋਦੀ ਸੂਬੇ ਚ ਕਈ ਹੋਰ ਰੇਲ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ।

    About us Privacy Policy
    Terms & Conditions Contact us

    • ETV
    • ETV
    • ETV
    • ETV

    Copyright © 2021 Ushodaya Enterprises Pvt. Ltd., All Rights Reserved.
    ETV

    INSTALL APP

    ETV

    CHANGE STATE

    ETV

    SEARCH

    ETV

    MORE

      • About us
      • Privacy Policy
      • Terms & Conditions
      • Contact us
      • Feedback

      Copyright © 2021 Ushodaya Enterprises Pvt. Ltd., All Rights Reserved.