ਗੁਜਰਾਤ: ਭਰੂਚ ਦੀ ਕੈਮੀਕਲ ਕੰਪਨੀ 'ਚ ਲੱਗੀ ਭਿਆਨਕ ਅੱਗ, 24 ਜਖ਼ਮੀ

ਗੁਜਰਾਤ ਦੇ ਭਰੂਚ 'ਚ ਮੰਗਲਵਾਰ ਤੜਕੇ ਝਗੜੀਆ ਸਥਿਤ ਕੈਮੀਕਲ ਕੰਪਨੀ' ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 24 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਅਹਿਮਦਾਬਾਦ: ਗੁਜਰਾਤ ਦੇ ਭਰੂਚ 'ਚ ਮੰਗਲਵਾਰ ਤੜਕੇ ਝਗੜੀਆ ਸਥਿਤ ਕੈਮੀਕਲ ਕੰਪਨੀ' ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 24 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦਮਕਲ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਮੌਜੂਦ ਹਨ।
ਗੁਜਰਾਤ: ਭਰੂਚ ਦੀ ਕੈਮੀਕਲ ਕੰਪਨੀ 'ਚ ਲੱਗੀ ਭਿਆਨਕ ਅੱਗ, 24 ਜਖ਼ਮੀ
ਜਾਣਕਾਰੀ ਅਨੁਸਾਰ ਕੈਮੀਕਲ ਕੰਪਨੀ ਯੂਪੀਐਲ -5 ਦੇ ਪਲਾਂਟ ਵਿੱਚ ਅਚਾਨਕ ਅੱਗ ਲੱਗਣ ਨਾਲ ਧਮਾਕਾ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਟੈਕਸ ਚੋਰੀ ਨੂੰ ਲੈ ਕੇ ਹਾਈਕੋਰਟ ਸਖ਼ਤ, 5 ਆਬਕਾਰੀ ਅਤੇ ਕਰ ਅਧਿਕਾਰੀਆਂ ਦੀ ਜ਼ਮਾਨਤ ਕੀਤੀ ਰੱਦ
ਕੰਪਨੀ ਦੇ ਨੇੜਲੇ ਦਦਹੇੜਾ, ਫੂਲਵਾੜੀ, ਕਾਰਲਸਰੀ ਪਿੰਡਾਂ ਵਿੱਚ ਹੋਏ ਧਮਾਕੇ ਕਾਰਨ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ।