ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਕੱਢੀ ਸਾਈਕਲ ਰੈਲੀ

ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਖ਼ਾਨ ਮਾਰਕੀਟ ਤੋਂ ਆਪਣੇ ਆਫ਼ਿਸ ਤੱਕ ਸਾਈਕਲ ਰੈਲੀ ਕੱਢੀ।
ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਕੇਂਦਰ ਸਰਕਾਰ ਤੇ ਦਬਾਅ ਪਾਉਣ ਅਤੇ ਵੱਖ ਵੱਖ ਤਰੀਕਿਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿਖੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਸਾਈਕਲ 'ਤੇ ਸਵਾਰੀ ਕਰਦੇ ਨਜ਼ਰ ਆਏ। ਰੌਬਰਟ ਵਾਡਰਾ ਖ਼ਾਨ ਮਾਰਕੀਟ ਤੋਂ ਆਪਣੇ ਆਫ਼ਿਸ ਤੱਕ ਸਾਈਕਲ ਚਲਾਕੇ ਗਏ ਅਤੇ ਤੇਲ ਦੇ ਵੱਧੇ ਮੁਲਾਂ ਦੇ ਖ਼ਿਲਾਫ ਵਿਰੋਧ ਜਾਹਿਰ ਕੀਤਾ।