ਟੂਲਕਿਟ ਮਾਮਲਾ: ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ
Toolkit

ਟੂਲਕਿਟ ਫੈਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ‘ਤੇ ਪਟਿਆਲਾ ਹਾਊਸ ਕੋਰਟ ਅੱਜ ਫੈਸਲਾ ਦੇਵੇਗੀ।

ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਅੱਜ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਸੋਸ਼ਲ ਮੀਡੀਆ ਉੱਤੇ ਟੂਲਕਿੱਟ ਫੈਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਦੇਵੇਗੀ।

ਪੋਇਟਿਕ ਜਸਟਿਸ ਫਾਉਂਡੇਸ਼ਨ ਦਾ ਖਾਲਿਸਤਾਨ ਨਾਲ ਸਬੰਧ

ਸੁਣਵਾਈ ਦੌਰਾਨ ਏਐਸਜੀ ਐਸਵੀ ਰਾਜੂ ਨੇ ਕਿਹਾ ਸੀ ਕਿ ਪੋਇਟਿਕ ਜਸਟਿਸ ਫਾਉਂਡੇਸ਼ਨ ਨਾਂ ਦੀ ਸੰਸਥਾ ਖਾਲਿਸਤਾਨ ਦੀ ਵਕਾਲਤ ਕਰਦੀ ਹੈ। ਇਸ ਦੇ ਸੰਸਥਾਪਕ ਧਾਲੀਵਾਲ ਅਤੇ ਅਮਿਤਾ ਲਾਲ ਹਨ। ਇਸ ਦੇ ਟਵੀਟ ਸੋਸ਼ਲ ਮੀਡੀਆ 'ਤੇ ਉਪਲੱਬਧ ਹਨ। ਇਹ ਸੰਗਠਨ ਖਾਲਿਸਤਾਨ ਲਈ ਲੋਕਾਂ ਨੂੰ ਲਾਮਬੰਦ ਕਰਦਾ ਹੈ। ਇਹ ਸੰਗਠਨ ਕਿਸਾਨੀ ਲਹਿਰ ਦਾ ਲਾਭ ਉਠਾਉਣਾ ਚਾਹੁੰਦਾ ਸੀ ਅਤੇ ਇਸ ਰਾਹੀਂ ਆਪਣੀਆਂ ਸਰਗਰਮੀਆਂ ਜਾਰੀ ਰੱਖਣਾ ਚਾਹੁੰਦਾ ਸੀ। ਇਸ ਵਿੱਚ ਦਿਸ਼ਾ ਰਵੀ ਵੀ ਸ਼ਾਮਲ ਹੈ।

ਨਿਕਿਤਾ ਅਤੇ ਸ਼ਾਂਤਨੂ 'ਤੇ ਦੋਸ਼ ਲਗਾਏ

ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਦਿਸ਼ਾ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਨਿਕਿਤਾ ਅਤੇ ਸ਼ਾਂਤਨੂ 'ਤੇ ਦੋਸ਼ ਲਗਾਇਆ ਹੈ। ਦਿਸ਼ਾ ਦੀ ਉਨ੍ਹਾਂ ਨਾਲ ਆਮ੍ਹੋ-ਸਾਹਮਣੇ ਕਰਕੇ ਪੁਛਗਿੱਛ ਜਾਰੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਟੂਲਕਿੱਟ ਉਤੇ ਹਾਈਪਰ ਲਿੰਕ ਦਿੱਤੇ ਗਏ ਹਨ ਜਿਨ੍ਹਾਂ ਉੱਤੇ ਕਲਿੱਕ ਕਰਦੇ ਹੀ ਤੁਹਾਨੂੰ ਖ਼ਤਰਨਾਕ ਕੰਟੈਂਟ ਮਿਲਦਾ ਹੈ। 11 ਜਨਵਰੀ ਨੂੰ ਜੂਮ ਉੱਤੇ ਇੱਕ ਮੀਟਿੰਗ ਹੋਈ ਹੈ ਇਸ ਵਿੱਚ ਧਾਲੀਵਾਲ, ਅਨਿਤਾ ਲਾਲ, ਸ਼ਾਂਤਨੂ ਅਤੇ ਨਿਕਿਤਾ ਸ਼ਾਮਲ ਹੋਏ ਬਾਕੀ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

'ਦਿਸ਼ਾ ਰਵੀ ਖਾਲਿਸਤਾਨ ਨਾਲ ਜੁੜੀ ਨਹੀਂ'

ਸਿਧਾਰਥ ਅਗਰਵਾਲ ਨੇ ਕਿਹਾ ਕਿ ਦਿਸ਼ਾ ਰਵੀ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਇਸ ਵਿਚ ਪੈਸਿਆਂ ਦਾ ਕੋਈ ਐਂਗਲ ਨਹੀਂ ਹੈ। ਫਿਰ ਅਦਾਲਤ ਨੇ ਕਿਹਾ ਕਿ ਇਸ ਵਿੱਚ ਤੀਜਾ ਐਂਗਲ ਵੀ ਸਕਦਾ ਹੈ। ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਅਗਰਵਾਲ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਅੰਦੋਲਨ ਨੂੰ ਗਲੋਬਲ ਪਲੇਟਫਾਰਮ ‘ਤੇ ਉਜਾਗਰ ਕਰਨਾ ਦੇਸ਼ਧ੍ਰੋਹ ਹੈ ਤਾਂ ਅਸੀਂ ਦੋਸ਼ੀ ਹਾਂ।

ਖ਼ਤਮ ਹੋ ਰਹੀ ਸੀ ਨਿਆਂਇਕ ਹਿਰਾਸਤ

22 ਫਰਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਦਿਸ਼ਾ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਉਸ ਨੂੰ ਇਕ ਰੋਜ਼ਾ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ। ਹਾਲਾਂਕਿ, ਪੁਲਿਸ ਵਲੋਂ 5 ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।

ਇਹ ਹੈ ਮਾਮਲਾ

ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਦਿਸ਼ਾ ਰਵੀ ਨੂੰ ਬੰਗਲੂਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਦਾ ਇਲਜ਼ਾਮ ਹੈ ਕਿ ਦਿਸ਼ਾ ਰਵੀ ਨੇ ਕਿਸਾਨ ਅੰਦੋਲਨ ਤੋਂ ਜੁੜੇ ਉਸ ਦਸਤਾਵੇਜ਼ ਨੂੰ ਸਾਝਾ ਕੀਤਾ, ਜਿਸ ਨੂੰ ਕੌਮਾਤਰੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ। ਦਿਸ਼ਾ ਉੱਤੇ ਟੂਲਕਿੱਟ ਨਾਂਅ ਦੇ ਉਸ ਦਸਤਾਵੇਜ ਨੂੰ ਐਡਿਟ ਕਰਕੇ ਉਸ ਵਿੱਚ ਕੁਝ ਚੀਜਾਂ ਨੂੰ ਜੋੜਣ ਅਤੇ ਉਸ ਨੂੰ ਅੱਗੇ ਫੋਰਵਰਡ ਕਰਨ ਦੇ ਦੋਸ਼ ਹੈ।

4 ਫ਼ਰਵਰੀ ਨੂੰ ਐਫਆਈਆਰ ਕੀਤੀ ਸੀ ਦਰਜ

ਟੂਲਕਿੱਟ ਮਾਮਲਾ ਉਦੋਂ ਚਰਚਾ ਵਿੱਚ ਆਇਆ ਸੀ ਜਦੋਂ ਇਸ ਨੂੰ ਅੰਤਰਰਾਸ਼ਟਰੀ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਰਬਰਗ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਟਵਿੱਟਰ ਉੱਤੇ ਅਕਾਉਂਟ ਸਾਂਝਾ ਕੀਤਾ। ਉਸ ਤੋਂ ਬਾਅਦ ਹੀ ਪੁਲਿਸ ਨੇ ਪਿਛਲੀ 4 ਫ਼ਰਵਰੀ ਨੂੰ ਐਫਆਈਆਰ ਦਰਜ ਕੀਤੀ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 124 ਏ 120 ਏ ਅਤੇ 153ਏ ਤਹਿਤ ਬਦਨਾਮ ਕਰਨ, ਆਪਰਾਧਿਕ ਸਾਜਿਸ਼ ਰਚਣ ਅਤੇ ਨਫਰਤ ਨੂੰ ਵਧਾਉਣ ਦੇ ਦੋਸ਼ਾਂ ਵਿੱਚ ਐਫਆਈਆਰ ਦਰਜ ਕੀਤੀ ਹੈ।

    About us Privacy Policy
    Terms & Conditions Contact us

    • ETV
    • ETV
    • ETV
    • ETV

    Copyright © 2021 Ushodaya Enterprises Pvt. Ltd., All Rights Reserved.
    ETV

    INSTALL APP

    ETV

    CHANGE STATE

    ETV

    SEARCH

    ETV

    MORE

      • About us
      • Privacy Policy
      • Terms & Conditions
      • Contact us
      • Feedback

      Copyright © 2021 Ushodaya Enterprises Pvt. Ltd., All Rights Reserved.