
ਕੋਲਹਾਪੁਰ ਦੇ ਇਸ ਵੱਡੇ ਕੈਂਪਸ ਵਿੱਚ ਮੱਝਾਂ ਨੂੰ ਸਮਰਪਿਤ ਬਿਊਟੀ ਪਾਰਲਰ ਬਣਾਇਆ ਗਿਆ ਹੈ। ਕੀ ਹੈ ਇਸ ਦੇ ਪਿੱਛੇ ਦੀ ਕਹਾਣੀ.. ਹੇਠਾਂ ਪੜ੍ਹੋ
ਮਹਾਰਾਸ਼ਟਰ: ਕੋਲਹਾਪੁਰ ਦੇ ਇਸ ਵੱਡੇ ਕੈਂਪਸ ਵਿੱਚ ਸ਼ਾਵਰ ਦਾ ਅਨੰਦ ਲੈਂਦੀ ਜੋ ਮੱਝ ਦਿਖ ਰਹੀ ਹੈ, ਅਸਲ ਵਿੱਚ ਇੱਕ ਬਿਊਟੀ ਪਾਰਲਰ ਵਿੱਚ ਹੈ। ਇਹ ਇੱਕ ਬਿਊਟੀ ਪਾਰਲਰ ਹੈ ਜੋ ਪੂਰੀ ਤਰ੍ਹਾਂ ਮੱਝਾਂ ਨੂੰ ਸਮਰਪਿਤ ਹੈ। ਇਹ ਇਕ ਵਿਲੱਖਣ ਅਤੇ ਆਪਣੇ ਆਪ 'ਚ ਇਕਲੌਤਾ ਮੱਝ ਦਾ ਬਿਊਟੀ ਪਾਰਲਰ ਹੈ, ਜੋ ਕਿ ਮਹਾਰਾਸ਼ਟਰ ਦੇ ਕੋਲਹਾਪੁਰ ਸ਼ਹਿਰ ਵਿੱਚ ਸਥਿਤ ਹੈ। ਬਿਊਟੀ ਪਾਰਲਰ ਦੇ ਪਿੱਛੇ ਦੀ ਕਹਾਣੀ ਕਾਫ਼ੀ ਵਿਲੱਖਣ ਅਤੇ ਵਾਤਾਵਰਣ ਅਨੁਕੂਲ ਹੈ।
ਮੱਝਾਂ ਨੂੰ ਧੋਣ ਦੇ ਨਾਲ, ਉਨ੍ਹਾਂ ਲਈ ਸ਼ੇਵਿੰਗ ਸਰਵਿਸ ਵੀ ਇਸ ਬਿਊਟੀ ਪਾਰਲਰ ਵਿੱਚ ਦਿੱਤੀ ਗਈ ਹੈ। ਬਿਊਟੀ ਪਾਰਲਰ ਬਹੁਤ ਵਧੀਆ ਢੰਗ ਨਾਲ ਚਲਾਇਆ ਜਾਂਦਾ ਹੈ। ਗੋਬਰ ਅਤੇ ਵਾਲਾਂ ਨੂੰ ਇੱਕਠਾ ਕਰਨ ਲਈ ਇੱਕ ਪ੍ਰਣਾਲੀ ਬਣਾਈ ਗਈ ਹੈ। ਇਕੱਠੇ ਕੀਤੇ ਗੋਬਰ ਨੂੰ ਖਾਦ ਵਜੋਂ ਵਰਤਿਆ ਜਾਂਦਾ ਹੈ। ਇਸ ਲਈ ਪਾਰਲਰ ਦਾ ਕੰਮ ਵਾਤਾਵਰਣ ਦੀ ਰੱਖਿਆ ਵਿੱਚ ਵੀ ਮਦਦ ਕਰ ਰਿਹਾ ਹੈ।
ਪਸ਼ੂ ਮਾਲਕ ਇਸ ਕਦਮ 'ਤੇ ਖੁਸ਼ੀ ਜ਼ਾਹਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਬਿਊਟੀ ਪਾਰਲਰ ਸਥਾਪਤ ਕਰਨ ਨਾਲ ਵਾਤਾਵਰਣ ਦੀ ਸੁਰੱਖਿਆ ਵਿੱਚ ਯਕੀਨਨ ਮਦਦ ਮਿਲੇਗੀ।