
ਚੰਡੀਗੜ੍ਹ ਦੇ ਪੀਜੀਆਈ ਦੇ ਡਾ. ਖੈਵਾਲ ਨੇ ਇੱਕ ਨਵੀਂ ਬੁੱਕਲੈਟ ਤਿਆਰ ਕੀਤੀ ਹੈ। ਇਹ ਬੁੱਕਲੈਟ ਖ਼ਾਸਤੌਰ ਨਾਲ ਰੇਜੀਡੇਂਸ਼ੀਅਲ ਵੇਲਫ਼ੇਅਰ ਐਸੋਸੀਏਸ਼ਨ ਲਈ ਹੈ। ਬੁੱਕਲੈਟ ਦੇ ਮਾਧਿਅਮ ਰਾਹੀਂ ਡਾ. ਖੈਵਾਲ ਤੇ ਉਨ੍ਹਾਂ ਦੀ ਟੀਮ ਨੇ ਇਹ ਦੱਸਣ ਅਤੇ ਸਮਝਾਉਣ ਦੀ ਕੋਸ਼ਿਸ ਕੀਤੀ ਹੈ ਕਿ ਭਵਿੱਖ ’ਚ ਕੋਰੋਨਾ ਵਰਗੀ ਮਹਾਂਮਾਰੀ ਆ ਸਕਦੀ ਹੈ ਅਤੇ ਸਾਨੂੰ ਉਸ ਤੋਂ ਬਚਣ ਲਈ ਕਿਹੋ ਜਿਹੇ ਉਪਰਾਲੇ ਅਤੇ ਬਦਲਾਓ ਕਰਨ ਦੀ ਜ਼ਰੂਰਤ ਹੈ।
ਚੰਡੀਗੜ੍ਹ: ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਐਡਿਸ਼ਨਲ ਪ੍ਰੋ. ਡਾ. ਰਵਿੰਦਰ ਖੈਵਾਲ ਨੇ ਕੋਵਿਡ-19 ਨੂੰ ਲੈ ਕੇ ਕਈ ਕਿਤਾਬਾਂ ਨੂੰ ਤਿਆਰ ਕੀਤਾ ਹੈ। ਜਿਨ੍ਹਾਂ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ। ਇਹ ਕਿਤਾਬਾਂ ਕੋਵਿਡ-19 ਨੂੰ ਲੈ ਕੇ ਜਾਗਰੂਕਤਾ ਅਤੇ ਬਚਾਓ ਬਾਰੇ ਜਾਣਕਾਰੀ ਦਿੰਦੀਆਂ ਹਨ। ਇਸ ਦੇ ਤਹਿਤ ਡਾ. ਖੈਵਾਲ ਨੇ ਇਕ ਹੋਰ ਕਿਤਾਬ ਨੂੰ ਤਿਆਰ ਕੀਤਾ ਹੈ, ਜੋ ਇਸ ਵਿਸ਼ੇ ’ਤੇ ਅਧਾਰਿਤ ਹੈ ਕਿ ਕੋਰੋਨਾ ਮਹਾਂਮਾਰੀ ਵਰਗੀਆਂ ਹੋਰ ਮਹਾਂਮਾਰੀ ਵੀ ਭਵਿੱਖ ’ਚ ਆ ਸਕਦੀਆਂ ਹਨ, ਜਿਸ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਘਰਾਂ ਦੇ ਨਿਰਮਾਣ ’ਚ ਬਦਲਾਓ ਦੀ ਜ਼ਰੂਰਤ
ਈ ਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਡਾ. ਖੈਵਾਲ ਨੇ ਕਿਹਾ ਕਿ ਹੁਣ ਸਾਨੂੰ ਆਪਣੇ ਰਹਿਣ-ਸਹਿਣ ਦੀ ਜਗ੍ਹਾ ਅਤੇ ਭਵਨ ਨਿਰਮਾਣ ’ਚ ਬਦਲਾਓ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਜਗ੍ਹਾ ’ਤੇ ਥੋੜੇ ਬਹੁਤ ਬਦਲਾਓ ਕਾਰਨ ਅਸੀਂ ਬਹੁਤ ਹੀ ਗੰਭੀਰ ਅਤੇ ਸੰਕ੍ਰਮਿਤ ਬੀਮਾਰੀਆਂ ਤੋਂ ਆਪਣਾ ਬਚਾਓ ਕਰ ਸਕਦੇ ਹਾਂ। ਨਵੀਂ ਕਿਤਾਬ ਇਸੇ ਵਿਸ਼ੇ ’ਤੇ ਅਧਾਰਿਤ ਹੈ। ਜਿਸ ’ਚ ਦੱਸਿਆ ਗਿਆ ਹੈ ਕਿ ਜੋ ਨਵੇਂ ਘਰ ਬਣਾਏ ਜਾਣ ਉਨ੍ਹਾਂ ’ਚ ਤਾਜ਼ੀ ਹਵਾ ਦੇ ਲਈ ਜ਼ਰੂਰੀ ਖਿੜਕੀਆਂ ਤੇ ਰੋਸ਼ਨਦਾਨ ਜ਼ਰੂਰ ਹੋਣੇ ਚਾਹੀਦੇ ਹਨ, ਤਾਂਕਿ ਘਰ ਹਵਾਦਾਰ ਬਣਨ। ਇਸ ਤੋਂ ਇਲਾਵਾ ਜੋ ਰਿਹਾਇਸ਼ੀ ਇਲਾਕੇ ਹਨ, ਉਨ੍ਹਾਂ ’ਚ ਵੀ ਥੋੜੇ ਬੁਹਤ ਬਦਲਾਓ ਕਰਨ ਦੀ ਜ਼ਰੂਰਤ ਹੈ।
ਪਾਰਕਾਂ ’ਚ ਬਜ਼ੁਰਗਾਂ ਲਈ ਬਣਾਏ ਜਾਣ ਵਿਸ਼ੇਸ਼ ਟਰੈਕ
ਉਨ੍ਹਾਂ ਕਿਹਾ ਕਿ ਜਿਵੇਂ ਆਮ ਤੌਰ ’ਤੇ ਲੋਕ ਪਾਰਕ ’ਚ ਘੁੰਮਦੇ ਹਨ। ਪਾਰਕਾਂ ’ਚ ਇਸ ਤਰ੍ਹਾਂ ਦੇ ਟਰੈਕ ਬਣਾਏ ਜਾਣ, ਜਿਨ੍ਹਾਂ ਇਕ ਟਰੈਕ ਸਿਰਫ਼ ਆਉਣ ਲਈ ਹੋਵੇ ਤੇ ਦੂਜਾ ਜਾਣ ਲਈ, ਤਾਂਕਿ ਲੋਕ ਆਮਣੇ-ਸਾਹਮਣੇ ਇਕ ਦੂਜੇ ਦੇ ਸਾਹਮਣੇ ਤੋਂ ਨਾ ਗੁਜਰਣ। ਇਸ ਪਾਰਕਾਂ ’ਚ ਬੱਚਿਆਂ ਅਤੇ ਬਜ਼ੁਰਗਾਂ ਲਈ ਅਲੱਗ-ਅਲੱਗ ਜਗ੍ਹਾ ਬਣਾਈਆਂ ਜਾਣ, ਤਾਂਕਿ ਦੂਸਰੇ ਲੋਕ ਉੱਥੇ ਨਾ ਜਾ ਸਕਣ।
ਅਫ਼ਵਾਹਾਂ ਨੂੰ ਰੋਕਣ ਲਈ ਆਰਡਬਲਿਊਏ ਗਰੁੱਪ ਬਣਾਏ ਜਾਣ
ਡਾ. ਰਵਿੰਦਰ ਖੈਵਾਲ ਨੇ ਕਿਹਾ ਜੋ ਨਵੀਂ ਬੁੱਕਲੈਟ ਤਿਆਰ ਕੀਤੀ ਗਈ ਹੈ, ਉਹ ਖ਼ਾਸਤੌਰ ’ਤੇ ਰੈਜੀਡੈਂਸ਼ੀਅਲ ਵੇਲਫ਼ੇਅਰ ਐਸੋਸੀਏਸ਼ਨ ਲਈ ਹੈ। ਜਿਸ ’ਚ ਕਈ ਤਰ੍ਹਾਂ ਦੇ ਸੁਝਾਓ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਤਸਵੀਰਾਂ ਰਾਹੀਂ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਸੁਝਾਓ ਵੀ ਦਿੱਤਾ ਗਿਆ ਹੈ ਕਿ ਮਹਾਂਮਾਰੀ ਨੂੰ ਲੈ ਕੇ ਕਈ ਵਾਰ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਹੈ। ਇਸ ਦੇ ਕਈ ਮਾਧਿਅਮ ਹੋ ਸਕਦੇ ਹਨ। ਇਸ ਲਈ ਰੇਜੀਡੇਂਸ਼ੀਅਲ ਵੇਲਫ਼ੇਅਰ ਐਸੋਸੀਏਸ਼ਨ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੇ ਗਰੁੱਪ ਬਨਾਉਣ ਜੋ ਲੋਕਾਂ ਨੂੰ ਸਹੀ ਜਾਣਕਾਰੀ ਦੇ ਸਕਣ ਅਤੇ ਲੋਕਾਂ ’ਚ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫੈਲੇ।
ਭਵਿੱਖ ’ਚ ਵੀ ਗਾਈਡਲਾਈਨਜ਼ ਦਾ ਪਾਲਣ ਕਰਨਾ ਬਹੁਤ ਜ਼ਰੂਰੀ
ਉਨ੍ਹਾਂ ਕਿਹਾ ਕਿ ਇਹ ਬਦਲਾਓ ਸਾਨੂੰ ਸਿਰਫ਼ ਕੋਰੋਨਾ ਲਈ ਹੀ ਨਹੀਂ ਬਲਕਿ ਹੋਰਨਾਂ ਕਈ ਸੰਕ੍ਰਮਿਤ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾ ਸਕਦੇ ਹਨ। ਨਾਲ ਹੀ ਜੇਕਰ ਭਵਿੱਖ ’ਚ ਅਜਿਹੀ ਮਹਾਂਮਾਰੀ ਦੁਬਾਰਾ ਆਉਂਦੀ ਹੈ ਤਾਂ ਵੀ ਅਸੀਂ ਆਪਣਾ ਬਚਾਓ ਕਰ ਸਕਦੇ ਹਾਂ। ਡਾ. ਖੈਵਾਲ ਨ ਕਿਹਾ ਕਿ ਜਦੋਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਲੋਕਾਂ ਨੂੰ ਉਨ੍ਹਾਂ ਨੂੰ ਉਸ ਸਮੇਂ ਗੰਭੀਰਤਾ ਨਾਲ ਨਹੀਂ ਲਿਆ, ਪਰ ਹੁਣ ਅਸੀਂ ਇਹ ਜਾਣ ਚੁੱਕੇ ਹਾਂ ਕਿ ਬੀਮਾਰੀਆਂ ਤੋਂ ਬਚਾਓ ਲਈ ਗਾਈਡਲਾਈਨਜ਼ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ।