
ਵਿਡੈਂਟ ਫੰਡ ਆਰਗੇਨਾਈਜ਼ੇਸ਼ਨ ਦੇ ਇਨਫੋਰਸਮੈਂਟ ਅਧਿਕਾਰੀ ਮਨਮੋਹਨ ਗਿਲਹੋਤਰਾ ਨੂੰ 15000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਸੀਬੀਆਈ ਦੇ ਸਪੈਸ਼ਲ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਕੋਰਟ ਨੇ ਮਨਮੋਹਨ ਗਿਲਹੋਤਰਾ ਨੂੰ ਮੁਲਜ਼ਮ ਕਰਾਰ ਕਰ ਦਿੱਤਾ ਹੈ। ਫਿਲਹਾਲ ਉਹਦੀ ਸਜ਼ਾ 'ਤੇ ਫੈਸਲਾ ਆਉਣਾ ਬਾਕੀ ਹੈ। ਮਨਮੋਹਨ ਗਿਲਹੋਤਰਾ ਨੂੰ ਸੀਬੀਆਈ ਨੇ 18 ਅਪ੍ਰੈਲ 2015 ਨੂੰ ਜ਼ੀਰਕਪੁਰ ਬਲਟਾਨਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਸੀ।
ਚੰਡੀਗੜ੍ਹ: ਪ੍ਰੋਵਿਡੈਂਟ ਫੰਡ ਆਰਗੇਨਾਈਜ਼ੇਸ਼ਨ ਦੇ ਇਨਫੋਰਸਮੈਂਟ ਅਧਿਕਾਰੀ ਮਨਮੋਹਨ ਗਿਲਹੋਤਰਾ ਨੂੰ 15000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਸੀਬੀਆਈ ਦੇ ਸਪੈਸ਼ਲ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਕੋਰਟ ਨੇ ਮਨਮੋਹਨ ਗਿਲਹੋਤਰਾ ਨੂੰ ਮੁਲਜ਼ਮ ਕਰਾਰ ਕਰ ਦਿੱਤਾ ਹੈ ਫਿਲਹਾਲ ਉਹਦੀ ਸਜ਼ਾ 'ਤੇ ਫੈਸਲਾ ਆਉਣਾ ਬਾਕੀ ਹੈ। ਮਨਮੋਹਨ ਗਿਲਹੋਤਰਾ ਨੂੰ ਸੀਬੀਆਈ ਨੇ 18 ਅਪ੍ਰੈਲ 2015 ਨੂੰ ਜ਼ੀਰਕਪੁਰ ਬਲਟਾਨਾ ਰੋਡ ਤੋਂ ਗ੍ਰਿਫਤਾਰ ਕੀਤਾ ਸੀ। ਕਾਬਿਲੇਗੌਰ ਹੈ ਕਿ ਦੋਸ਼ੀ ਕਰਾਰ ਹੋਣ ਤੋਂ ਬਾਅਦ ਮਨਮੋਹਨ ਗਿਲਹੋਤਰਾ ਨੂੰ ਪੁਲਿਸ ਨੇ ਰਿਮਾਂਡ ’ਤੇ ਲੈ ਲਿਆ ਹੈ।
5 ਸਾਲ ਪਹਿਲਾਂ ਕੀਤਾ ਗਿਆ ਸੀ ਮਾਮਲਾ ਦਰਜ
ਦੱਸ ਦਈਏ ਕਿ ਸੀਬੀਆਈ ਨੇ 5 ਸਾਲ ਪਹਿਲਾਂ ਇਕ ਪ੍ਰਾਈਵੇਟ ਕੰਪਨੀ ਦੇ ਚੀਫ਼ ਐਗਜ਼ੀਕਿਉਟੀਵ ਅਧਿਕਾਰੀ ਦੀ ਸ਼ਿਕਾਇਤ ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ ਸ਼ਿਕਾਇਤ ਚ ਉਨ੍ਹਾਂ ਨੇ ਦੱਸਿਆ ਸੀ ਕਿ ਮਨਮੋਹਨ ਉਨ੍ਹਾਂ ਦੀ ਕੰਪਨੀ ’ਤੇ ਈਪੀਐੱਫਓ ਦੀ ਗੜਬੜੀ ਦੀ ਸ਼ਿਕਾਇਤ ’ਤੇ ਛਾਪਾਮਾਰੀ ਕਰਨ ਦੀ ਧਮਕੀ ਦੇ ਰਿਹਾ ਹੈ। ਜਿਸ ਤੋਂ ਬਾਅਦ ਮਨਮੋਹਨ ਨੇ ਕੁਝ ਦਸਤਾਵੇਜ਼ਾਂ ਨਾਲ ਉਨ੍ਹਾਂ ਨੂੰ ਦਫ਼ਤਰ ਬੁਲਾਇਆ ਸੀ ਅਤੇ ਉਹ ਮਾਮਲਾ ਸੇਂਟਲ ਕਰਨ ਲਈ 15000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਕੰਪਨੀ ਦੇ ਸੀਈਓ ਨੇ ਮਨਮੋਹਨ ਦੇ ਖਿਲਾਫ ਸੀਬੀਆਈ ਨੂੰ ਸ਼ਿਕਾਇਤ ਦਿੱਤੀ।
ਰਿਸ਼ਵਤ ਲੈਂਦੇ ਹੋਏ ਸੀਬੀਆਈ ਨੇ ਮਨਮੋਹਨ ਨੂੰ ਕੀਤਾ ਕਾਬੂ
ਸੀਈਓ ਦੀ ਸ਼ਿਕਾਇਤ ਤੋਂ ਬਾਅਦ ਮਨਮੋਹਨ ਦੇ ਖਿਲਾਫ ਸੀਬੀਆਈ ਨੇ ਜਾਲ ਵਿਛਾਇਆ ਗਿਆ। ਇਸ ਤੋਂ ਬਾਅਦ ਜਿਵੇਂ ਹੀ ਮਨਮੋਹਨ ਰਿਸ਼ਵਤ ਦੀ ਰਕਮ ਲੈਣ ਲਈ ਪਹੁੰਚਿਆ ਤਾਂ ਸੀਬੀਆਈ ਨੇ ਮਨਮੋਹਨ ਨੂੰ ਕਾਬੂ ਕਰ ਲਿਆ।