ਸਕੂਲਾਂ 'ਚ ਬੱਚੇ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਵੀ ਕਈ ਮੁੱਢਲੀਆਂ ਚੀਜ਼ਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਕੁੱਲ 115 ਸਕੂਲ ਹਨ ਤੇ ਉਨ੍ਹਾਂ 'ਚੋਂ 82 ਨਿਜੀ ਸਕੂਲ ਹਨ। ਕੀ ਨਿਜੀ ਸਕੂਲ ਬੱਚਿਆਂ ਨੂੰ ਬਣਦੀ ਸੁੱਰਖਿਆ ਕਰਵਾਉਣ 'ਚ ਸਮਰਥ ਹਨ ਜਾਂ ਨਹੀਂ..... ਵੇਖੋ ਇਨ੍ਹਾਂ ਸਕੂਲਾਂ ਦਾ ਰਿੲਾਲਿਟੀ ਚੈੱਕ.......
ਚੰਡੀਗੜ੍ਹ: ਚੰਡੀਗੜ੍ਹ 'ਚ ਕੁੱਲ 115 ਸਕੂਲ ਹਨ ਜਿਨ੍ਹਾਂ 'ਚੋਂ 82 ਸਕੂਲ ਨਿਜੀ ਹਨ। ਇੱਥੇ ਜ਼ਿਕਰ-ਏ-ਖ਼ਾਸ ਇਹ ਹੈ ਕਿ ਨਿਜੀ ਸਕੂਲਾਂ ਦੇ ਲਈ ਸਿੱਖਿਆ ਵਿਭਾਗ ਨੇ ਕੁੱਝ ਹਿਦਾਇਤਾਂ ਰੱਖਿਆਂ ਹਨ ਜਿਨ੍ਹਾਂ ਦੀ ਇਨ ਬਿਨ ਪਾਲਨਾ ਜ਼ਰੂਰੀ ਹੈ। ਇਸ ਬਾਬਤ ਈਟੀਵੀ ਭਾਰਤ ਦੀ ਟੀਮ ਨੇ ਇਨ੍ਹਾਂ ਸਕੂਲਾਂ ਦਾ ਰਿਏਲਿਟੀ ਚੈੱਕ ਕੀਤਾ ਹੈ। ਵੇਖੋ ਇਹ ਖ਼ਾਸ ਰਿਪੋਰਟ...
ਸਿੱਖਿਆ ਵਿਭਾਗ ਦੀ ਜਾਰੀ ਹਿਦਾਇਤਾਂ
ਸਿੱਖਿਆ ਵਿਭਾਗ ਦੀ ਜਾਰੀ ਹਿਦਾਇਤਾਂ ਦੇ ਮੁਤਾਬਕ, ਨਿਜੀ ਸਕੂਲਾਂ ਲਈ ਕੁੱਝ ਚੀਜ਼ਾਂ ਲਾਜ਼ਮੀ ਹਨ। ਸਿੱਖਿਆ ਵਿਭਾਗ ਨੇ 5 ਤਰ੍ਹਾਂ ਨਾਲ ਸਕੂਲ ਨੂੰ ਰੈਕੋਗੀਨੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਸਕੂਲ ਲਈ ਐਨਓਸੀ ਲੈਣਾ ਵੀ ਜ਼ਰੂਰੀ ਹੁੰਦਾ ਹੈ।
ਬੁਨਿਆਦਾ ਢਾਂਚਾ ਤੇ ਸਹੂਲਤਾਂ
- ਸਿੱਖਿਆ ਵਿਭਾਗ ਨੇ ਢਾਂਚੇ ਲਈ ਕੁੱਝ ਗੱਲਾਂ ਨੂੰ ਜ਼ਰੂਰੀ ਬਣਾਇਆ ਹੋਇਆ ਹੈ। ਇਸ ਦੇ ਮੁਤਾਬਕ ਇੱਕ ਕਲਾਸ ਰੂਮ ਦਾ ਕਮਰਾ 500 ਸੁਕੇਅਰ ਫੁੱਟ ਦਾ ਹੋਣਾ ਜ਼ਰੂਰੀ ਹੈ।
- ਲਾਇਬ੍ਰੇਰੀ ਦਾ 600 ਫੁੱਟ ਹੋਣਾ ਜ਼ਰੂਰੀ ਹੈ। ਲਾਇਬ੍ਰੇਰੀ ਦੇ ਅੰਦਰ ਲਈ ਵੀ ਇੱਕ ਨਿਯਮ ਹੈ ਜਿਸ ਦੇ ਮੁਤਾਬਕ, ਕਿਤਾਬਾਂ ਸਣੇ ਲਾਇਬ੍ਰੇਰੀ 14*8 ਹੋਣੀ ਚਾਹੀਦੀ ਹੈ।
- ਬੱਚਿਆਂ ਦੀ ਖੇਡ ਲਈ ਖੇਡ ਮੈਦਾਨ ਜ਼ਰੂਰੀ ਹੈ ਤੇ ਉਸਦੀ ਚਾਰ ਦੀਵਾਰੀ ਵੀ ਲਾਜ਼ਮੀ ਹੈ।
ਸਿਖਲਾਈ ਸਟਾਫ
- 1:1.5 ਦੇ ਅਨੁਪਾਤ ਦੇ ਮੁਤਾਬਕ ਯੋਗ ਅਧਿਆਪਕਾਂ ਤੋਂ ਇਲਾਵਾ ਹੈੱਲਥ ਤੇ ਵੈਲਨੇਸ ਅਧਿਆਪਕਾਂ ਦਾ ਹੋਣਾ ਵੀ ਜ਼ਰੂਰੀ ਹੈ।
- ਅਧਿਆਪਕਾਂ ਦੀ ਤਨਖ਼ਵਾਹ ਤੋਂ ਸੂਬੇ ਦੇ ਨਿਯਮ ਮੁਤਾਬਕ ਤੇ ਈਸੀਐਸ ਦੇ ਮੁਤਾਬਕ ਹੋਣੀ ਚਾਹੀਦੀ ਹੈ।
ਸਕੂਲਾਂ 'ਚ ਸੁੱਰਖਿਆ ਪ੍ਰਬੰਧ
- ਸਕੂਲਾਂ 'ਚ ਇਮਾਰਤ ਨੂੰ ਲੈ ਕੇ ਸੇਫਟੀ ਸਰਟੀਫਿਕੇਟ, ਫਾਇਰ ਸੇਫਟੀ ਅਰਟੀਖਿਕੇਟ, ਸਾਫ਼ ਪੀਣ ਵਾਲਾ ਪਾਣੀ ਤੇ ਸਾਫ ਸਫ਼ਾਈ ਲਈ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
- ਸਕੂਲ ਦੀ ਕਮੇਟੀ 'ਚ ਪ੍ਰਿੰਸੀਪਲ ਸਣੇ 21 ਮੈਂਬਰ ਹੋਣੇ ਜ਼ਰੂਰੀ ਹਨ।
- ਸਕੂਲ ਸਟਾਫ਼ ਨੂੰ ਈਪੀਐਫ ਦੇ ਅਧੀਨ ਲੈ ਕੇ ਆਉਣ ਲਈ ਵੱਧ ਤੋਂ ਵੱਧ 40 ਵਿਦਿਆਰਥੀ ਹੋਣੇ ਜ਼ਰੂਰੀ ਹਨ।
ਵਿਦਿਆਰਥੀਆਂ ਨੂੰ ਹਰ ਮੁਸ਼ਕਲ ਲਈ ਕੀਤਾ ਜਾਂਦਾ ਤਿਆਰ
- ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੇ ਸੁੱਰਖਿਆ ਪ੍ਰਬੰਧ ਕੀਤੇ ਜਾਂਦੇ ਹਨ। ਮੌਕ ਡ੍ਰਿਲ ਕਰਵਾ ਕੇ ਵਿਦਿਆਰਥੀਆਂ ਨੂੰ ਆਉਣ ਵਾਲੀ ਮੁਸ਼ਕਲ ਦੇ ਨਾਲ ਨਿਜਿੱਠਣ ਲਈ ਤਿਆਰ ਕੀਤਾ ਜਾਂਦਾ ਹੈ।
- ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਜਾਰi ਹਿਦਾਇਤਾਂ ਦੇ ਮੁਤਾਬਕ ਉਨ੍ਹਾਂ ਕੋਲ ਉਹ ਸਾਰੇ ਸਰਟੀਫਿਕੇਟ ਮੌਜੂਦ ਹਨ।
- ਇਸੇ ਤਰ੍ਹਾਂ ਸਨਤਾਮ ਧਰਮ ਟਰੱਸਟ ਦੇ ਅਧਿਆਪਕ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਤੋਂ ਲੈ ਕੇ ਵਾਤਾਵਰਨ ਵਿਭਾਗ ਤੱਕ ਉਨ੍ਹਾਂ ਕੋਲ ਸਾਰੇ ਸਰਟੀਫਿਕੇਟ ਹਨ ਤੇ ਉਹ ਇਸ ਨੂੰ ਸਮੇਂ ਸਮੇਂ 'ਤੇ ਅਪਡੇਟ ਕਰਵਾਉਂਦੇ ਰਹਿੰਦੇ ਹਨ।
ਦਮਕਲ ਵਿਭਾਗ ਦੀ ਜਾਗਰੂਕ ਮੁਹਿੰਮ
ਦਮਕਲ ਵਿਬਾਗ ਨੇ 12 ਵੱਖ- ਵੱਖ ਤਰੀਕਿਆਂ ਦੀ ਜਾਗਰੂਕ ਮੁਹਿੰਮ ਚਲਾਈ ਹੈ ਤੇ ਉਹ ਸਕੂਲਾਂ ਦੇ 'ਚ ਮੌਕ ਡ੍ਰਿਲ ਕਰ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਨ।
ਚੰਡੀਗੜ੍ਹ ਦੇ ਨਿਜੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਨਿਜੀ ਸਕੂਲਾਂ ਦੀ ਐਫੀਲੀਏਸ਼ਨ ਖਤਮ ਕਰਨ ਲਈ ਕਈ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੇ ਹਨ ਲੇਕਿਨ ਹੁਣ ਤੱਕ ਕਿਸੇ ਵੀ ਨਿਜੀ ਸਕੂਲ ਦੀ ਮਾਨਤਾ ਕਿਸੇ ਵੀ ਉਲਂਘਣਾ ਦੇ ਚੱਲਦਿਆਂ ਰੱਦ ਨਹੀਂ ਕੀਤੀ ਗਈ ਹੈ ਅਤੇ 7 ਨਿਜੀ ਸਕੂਲ ਸਰਕਾਰੀ ਮਦਦ ਨਾਲ ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਹਨ