ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਜਦੋਂ ਉਨ੍ਹਾਂ ਦੀ ਮੁਸ਼ਕਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਛੱਪੜ ਦਾ ਪਾਣੀ ਹੈ। ਇਸ ਨਾਲ ਉਨ੍ਹਾਂ ਦੇ ਪੈਰ ਤੱਕ ਖ਼ਰਾਬ ਹੋ ਗਏ ਹਨ ਤੇ ਪਾਣੀ ਬਦਬੂ ਮਾਰਦਾ ਹੈ। ਉਨ੍ਹਾਂ ਸਭ ਨੇ ਇੱਕੋ ਇੱਛਾ ਜਾਹਿਰ ਕੀਤੀ ਕਿ ਉਨ੍ਹਾਂ ਦਾ ਸਕੂਲ ਸੋਹਣਾ ਬਣਾਇਆ ਜਾਵੇ।
ਤਰਨ ਤਾਰਨ: ਪੰਜਾਬ ਸਰਕਾਰ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਗੱਲ਼ ਦਾਅਵੇ ਨਾਲ ਕਹਿੰਦੀ ਪਰ ਸਥਾਨਕ ਪਿੰਡ ਮਾੜੀ ਗੌੜ ਸਿੰਘ ਦੇ ਸਰਕਾਰੀ ਸਕੂਲ ਦਾ ਹਾਲ ਇਨ੍ਹਾਂ ਦਾਅਵਿਆਂ 'ਤੇ ਮਿੱਟੀ ਪਾ ਰਿਹਾ ਹੈ। ਸਕੂਲ ਦੇ ਬਾਹਰ ਛੱਪੜ ਦਾ ਪਾਣੀ ਇੰਨ੍ਹਾਂ ਭਰ ਗਿਆ ਹੈ ਕਿ ਬੱਚੇ 8 ਫੁੱਟ ਦੀ ਕੰਧ 'ਤੇ ਪੌੜ੍ਹੀ ਲੱਗਾ ਕੇ ਆਉਂਦੇ ਹਨ।
ਪੜ੍ਹਾਈ ਦਾ ਜ਼ੋਰ, ਨਾਲ ਗੰਦੇ ਪਾਣੀ ਦਾ ਡਰ
ਬੱਚਿਆਂ ਦੀਆਂ ਸਲਾਨਾ ਪਰਿਖਿਆਵਾਂ ਸਿਰ 'ਤੇ ਹਨ। ਬੋਰਡ ਦੇ ਕਲਾਸਾਂ ਬਾਲੇ ਬੱਚਿਆਂ ਦੇ ਪਰੀ ਬੋਰਡ ਚੱਲ਼ ਰਹੇ ਹਨ ਤੇ ਉਨ੍ਹਾਂ ਨੂੰ ਸਕੂਲ ਪੜ੍ਹਣ ਲਈ ਆਉਣਾ ਪੈਂਦਾ ਹੈ। ਪੜ੍ਹਣ ਦੀ ਇੱਛਾ ਨਾਲ ਬੱਚੇ 8 ਫੁੱਟ ਦੀ ਕੰਧ 'ਤੇ ਪੌੜ੍ਹੀ ਲੱਗਾ ਕੇ ਆਉਂਦੇ ਹਨ।
ਸਕੂਲ ਨੂੰ ਸੋਹਣਾ ਬਣਾਉਣ ਦੀ ਇੱਛਾ
ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਜਦੋਂ ਉਨ੍ਹਾਂ ਦੀ ਮੁਸ਼ਕਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਛੱਪੜ ਦਾ ਪਾਣੀ ਹੈ। ਇਸ ਨਾਲ ਉਨ੍ਹਾਂ ਦੇ ਪੈਰ ਤੱਕ ਖਰਾਬ ਹੋ ਗਏ ਹਨ ਤੇ ਪਾਣੀ ਬਦਬੂ ਮਾਰਦਾ ਹੈ। ਉਨ੍ਹਾਂ ਸਭ ਨੇ ਇੱਕੋ ਇੱਛਾ ਜਾਹਿਰ ਕੀਤੀ ਕਿ ਉਨ੍ਹਾਂ ਦਾ ਸਕੂਲ ਸੋਹਣਾ ਬਣਾਇਆ ਜਾਵੇ।
ਬਿਮਾਰੀਆਂ ਵੱਧਣ ਦੇ ਜ਼ਿਆਦਾ ਖ਼ਤਰਾ
ਸਕੂਲ ਦੀ ਅਧਿਆਪਕ ਨੇ ਕਿਹਾ ਕਿ ਪਾਣੀ ਸੜਾਂਦ ਮਾਰਦਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਬੱਚਿਆਂ ਦਾ ਮਿਡ ਡੇ ਮੀਲ ਬਣਦਾ ਹੈ ਜਿਸ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਨੂੰ ਦੱਸਿਆ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।