ਅਮਰੋਹਾ: ਜ਼ਿਲ੍ਹੇ ਦੇ ਬਾਵਨਖੇੜੀ ਕਤਲ ਕੇਸ ਵਿੱਚ ਰਾਸ਼ਟਰਪਤੀ ਦੁਆਰਾ ਸ਼ਬਨਮ ਦੀ ਰਹਿਮ ਦੀ ਅਪੀਲ ਨੂੰ ਖਾਰਜ਼ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੰਗਲਵਾਰ ਨੂੰ ਅਮਰੋਹਾ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਵੇਗੀ। ਸੁਣਵਾਈ ਤੋਂ ਬਾਅਦ, ਸ਼ਬਨਮ ਨੂੰ ਕਦੋਂ ਫਾਂਸੀ ਦਿੱਤੀ ਜਾਵੇਗੀ, ਦੀ ਰਿਪੋਰਟ ਰਾਮਪੁਰ ਅਤੇ ਮਥੁਰਾ ਜੇਲ ਭੇਜੀ ਜਾਵੇਗੀ।
ਅੱਜ ਅਮਰੋਹਾ ਸੈਸ਼ਨ ਕੋਰਟ 'ਚ ਸੁਣਵਾਈ ਹੋਵੇਗੀ
ਤੁਹਾਨੂੰ ਦੱਸ ਦੇਈਏ ਕਿ 13 ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਰਿਵਾਰ ਦੇ ਸੱਤ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੀ ਸ਼ਬਨਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਸ਼ਬਨਮ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ। ਸ਼ਬਨਮ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਖਾਰਜ ਕਰ ਦਿੱਤਾ ਸੀ। ਉਸ ਤੋਂ ਬਾਅਦ ਅੱਜ, 23 ਫਰਵਰੀ ਨੂੰ ਅਮਰੋਹਾ ਸੈਸ਼ਨ ਕੋਰਟ ਸ਼ਬਨਮ ਦੀ ਸੁਣਵਾਈ ਕਰੇਗੀ। ਉਸ ਤੋਂ ਬਾਅਦ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਰਿਪੋਰਟ ਰਾਮਪੁਰ ਅਤੇ ਮਥੁਰਾ ਜੇਲ ਭੇਜੀ ਜਾਵੇਗੀ।
ਇਹ ਹੈ ਪੂਰਾ ਮਾਮਲਾ
ਇਹ ਕੇਸ 14 ਅਪ੍ਰੈਲ, 2008 ਦਾ ਹੈ ਜਦੋਂ ਸ਼ੌਕਤ ਅਲੀ ਦੀ ਬੇਟੀ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਦੀ ਖਾਤਰ ਪਰਿਵਾਰ ਦੇ ਸੱਤ ਮੈਂਬਰਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਸੀ। ਜਦੋਂ ਤੋਂ ਇਹ ਘਟਨਾ ਸਾਹਮਣੇ ਆਈ ਸੀ, ਸ਼ਬਨਮ ਅਤੇ ਉਸ ਦਾ ਪ੍ਰੇਮੀ ਸਲੀਮ ਜੇਲ੍ਹ ਵਿੱਚ ਸਲਾਖਾਂ ਪਿੱਛੇ ਹਨ।
ਇਹ ਵੀ ਪੜ੍ਹੋ: ਗੰਦੇ ਪਾਣੀ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, ਇੱਕ ਧਿਰ ਦੇ ਦੋ ਮੈਂਬਰ ਜ਼ਖ਼ਮੀ