
ਇਸਕੰਦਰੀਆ ਸ਼ਹਿਰ ਦੇ ਕਰੀਬ ਇਕ ਤਲਾਬ ’ਚ ਕਿਸ਼ਤੀ ਡੁੱਬ ਗਈ ਹਾਦਸੇ ’ਚ ਪੰਜ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਕਿਸ਼ਤੀ ’ਚ ਇਕ ਹੀ ਪਰਿਵਾਰ ਦੇ 17 ਲੋਕ ਸਵਾਰ ਸੀ।
ਕਾਹਿਰ: ਮਿਸਰ ’ਚ ਇਸਕੰਦਰੀਆ ਸ਼ਹਿਰ ਦੇ ਕਰੀਬ ਇਕ ਤਲਾਬ ’ਚ ਇੱਕ ਕਿਸ਼ਤੀ ਡੁੱਬਣ ਕਾਰਨ ਵੱਡਾ ਹਾਦਸਾ ਵਾਪਰਿਆ। ਜਿਸ ਕਾਰਨ ਮੌਕੇ 'ਤੇ ਹੀ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਇਸਕੰਦਰੀਆ ਦੇ ਗਵਰਨਰ ਮੁਹੰਮਦ ਅਲ ਸ਼ਰੀਫ ਨੇ ਸੋਮਵਾਰ ਨੂੰ ਦੱਸਿਆ ਕਿ ਤਿੰਨ ਹੋਰ ਲੋਕਾਂ ਨੂੰ ਹਾਦਸੇ ਚੋਂ ਬਚਾ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਲਾਪਤਾ ਲੋਕਾਂ ਦੀ ਭਾਲ ’ਚ ਜੁੱਟੇ ਬਚਾਅ ਕਰਮੀ
ਦੱਸ ਦਈਏ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਬਚਾਅ ਕਰਮੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਗਵਰਨਰ ਨੇ ਦੱਸਿਆ ਕਿ ਤਲਾਬ ਚ ਚੱਲਣ ਵਾਲੀ ਜਿਆਦਾਤਰ ਕਿਸ਼ਤੀਆਂ ਚਲਾਉਣ ਵਾਲਿਆਂ ਕੋਂਲ ਲਾਈਸੇਂਸ ਨਹੀਂ ਹੈ।
ਇਹ ਵੀ ਪੜੋ: ਦੱਖਣੀ ਅਫ਼ਰੀਕਾ ਕਮਿਸ਼ਨ ਵਲੋਂ ਜੈਕਬ ਜੂਮਾ ਨੂੰ ਦੋ ਸਾਲ ਲਈ ਸਜ਼ਾ ਦੇਣ ਦੀ ਮੰਗ
ਸਰਕਾਰੀ ਸਮਾਚਾਰ ਪੱਤਰ ਅਲ-ਅਹਿਰਾਮ ਦੇ ਮੁਤਾਬਿਕ ਕਿਸ਼ਤੀ 'ਚ ਇਕ ਹੀ ਪਰਿਵਾਰ ਦੇ ਘੱਟੋ ਘੱਟ 17 ਲੋਕ ਸਵਾਰ ਸੀ। ਫਿਲਹਾਲ ਕਿਸ਼ਤੀ ਦੇ ਡੁੱਬਣ ਦਾ ਕੋਈ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।