ਭਾਰਤ-ਪਾਕਿ ਸਰਹੱਦ ਤੋਂ 895 ਗ੍ਰਾਮ ਹੈਰੋਇਨ ਬਰਾਮਦ

ਭਾਰਤ-ਪਾਕਿ ਸਰਹੱਦ ਨਾਲ ਲੱਗਦੀ ਫਿਰੋਜ਼ਪੁਰ ਬੀਐਸਐਫ਼ ਦੀ 136 ਬਟਾਲੀਅਨ ਨੇ ਬੀਓਪੀ ਕਾਸੋਕੇ ਨੇੜੇ ਪਾਕਿਸਤਾਨ ਤੋਂ ਟਰੈਕਟਰ ਦੇ ਇੱਕ ਹਿੱਸੇ ਦੇ ਅੰਦਰ ਛੁਪੀ 895 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਫ਼ਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਨਾਲ ਲੱਗਦੀ ਫਿਰੋਜ਼ਪੁਰ ਬੀਐਸਐਫ਼ ਦੀ 136 ਬਟਾਲੀਅਨ ਨੇ ਬੀਓਪੀ ਕਾਸੋਕੇ ਨੇੜੇ ਪਾਕਿਸਤਾਨ ਤੋਂ ਟਰੈਕਟਰ ਦੇ ਇੱਕ ਹਿੱਸੇ ਦੇ ਅੰਦਰ ਛੁਪੀ 895 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਿੱਸੇ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਨੂੰ ਬੀਐਸਐਫ਼ ਨੇ ਮੁੜ ਬਰਾਮਦ ਕਰ ਲਿਆ।

ਬੀਐਸਐਫ਼ ਵੱਲੋਂ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਹੈਰੋਇਨ ਚਾਰ ਕਰੋੜ ਦੇ ਲਗਭਗ ਦੱਸੀ ਜਾਂਦੀ ਹੈ।