
ਵਿਆਹ 'ਚ ਸਰਕਾਰੀ ਸਾਲਟ ਰਾਈਫਲ ਨਾਲ ਫਾਇਰਿੰਗ ਕਰਨ ਨੂੰ ਲੈ ਕੇ ਇੱਕ ਐਸਐਚਓ ਤੇ ਇੱਕ ਸਬ ਇੰਸਪੈਕਟਰ ਦੀ ਵੀਡੀਓ ਵਾਇਰਲ ਸਾਹਮਣੇ ਆਈ ਹੈ। ਜਿੱਥੇ ਕੀ ਹਰ ਇੱਕ ਪੁਲਿਸ ਮੁਲਾਜ਼ਮ ਨੂੰ ਕਾਰਤੂਸ ਦਾ ਹਿਸਾਬ ਦੇਣਾ ਪੈਦਾ ਹੈ, ਪਰ ਉਥੇ ਹੀ ਵਿਆਹ ਸਮਾਗਮ ਵਿੱਚ ਦੋ ਸਬ ਇੰਸਪੈਕਟਰ ਸਰਕਾਰੀ ਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।
ਫਿਰੋਜ਼ਪੁਰ: ਵਿਆਹ 'ਚ ਸਰਕਾਰੀ ਸਾਲਟ ਰਾਈਫਲ ਨਾਲ ਫਾਇਰਿੰਗ ਕਰਨ ਨੂੰ ਲੈ ਕੇ ਇੱਕ ਐਸਐਚਓ ਤੇ ਇੱਕ ਸਬ ਇੰਸਪੈਕਟਰ ਦੀ ਵੀਡੀਓ ਵਾਇਰਲ ਸਾਹਮਣੇ ਆਈ ਹੈ। ਜਿੱਥੇ ਕੀ ਹਰ ਇੱਕ ਪੁਲਿਸ ਮੁਲਾਜ਼ਮ ਨੂੰ ਕਾਰਤੂਸ ਦਾ ਹਿਸਾਬ ਦੇਣਾ ਪੈਦਾ ਹੈ, ਪਰ ਉਥੇ ਹੀ ਵਿਆਹ ਸਮਾਗਮ ਵਿੱਚ ਦੋ ਪੁਲਿਸ ਅਧਿਕਾਰੀ ਸਰਕਾਰੀ ਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।
ਇਹ ਮੁਲਾਜ਼ਮ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਘੱਲ ਖੁਰਦ ਦੇ ਐਸਐਚਓ ਗੁਰਤੇਜ ਸਿੰਘ ਤੇ ਸਬ ਇੰਸਪੈਕਟਰ ਜਗਰੂਪ ਸਿੰਘ ਹਨ ਜਿਨ੍ਹਾਂ ਖ਼ਿਲਾਫ਼ ਇੱਕ ਵਿਆਹ ਪਾਰਟੀ 'ਚ ਸਰਕਾਰੀ ਸਾਲਟ ਰਾਈਫਲ ਨਾਲ ਫਾਇਰਿੰਗ ਕਰਨ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪੱਤਰ ਡੀਆਈਜੀ ਫਿਰੋਜ਼ਪੁਰ ਰੇਂਜ ਨੂੰ ਦਿੱਤਾ ਗਿਆ ਸੀ। ਇਸ 'ਚ ਦੋਸ਼ ਲਗਾਏ ਗਏ ਸੀ ਕਿ ਉਕਤ ਦੋਨਾਂ ਸਬ ਇੰਸਪੈਕਟਰਾਂ ਵੱਲੋਂ ਇੱਕ ਵਿਆਹ ਪਾਰਟੀ 'ਚ ਫਾਇਰਿੰਗ ਕੀਤੀ ਗਈ ਸੀ ਜਿਸ ਦੀ ਸੀਡੀ ਵੀ ਮਿਲੀ ਅਤੇ ਉਸ ਵਿੱਚ ਦੋਵੇ ਮੁਲਾਜਮ ਫਾਈਰਿੰਗ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਪਿੰਡ ਠਠੇਰਾ ਵਾਲੀ ਵਿਖੇ ਜਗਰੂਪ ਸਿੰਘ ਸਬ ਇੰਸਪੈਕਟਰ ਦੇ ਲੜਕੇ ਦਾ ਵਿਆਹ ਸੀ ਅਤੇ ਵਿਆਹ ਦੀ ਖੁਸ਼ੀ ਮੌਕੇ ਇੰਸਪੈਕਟਰ ਗੁਰਤੇਜ ਸਿੰਘ ਅਤੇ ਜਗਰੂਪ ਸਿੰਘ ਨੇ ਸਰਕਾਰੀ ਰਾਈਫਲਾਂ ਨਾਲ ਫਾਇਰਿੰਗ ਕੀਤੀ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਰਿਕਾਰਡ ਹੋ ਗਈ। ਇਸ ਦੇ ਚੱਲਦੇ ਉਕਤ ਦੋਨਾਂ ਸਬ ਇੰਸਪੈਕਟਰਾਂ ਖ਼ਿਲਾਫ਼ ਇਨਕੁਆਰੀ ਖੋਲ ਦਿੱਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਗੁਪਤ ਜਾਣਕਾਰੀ ਅਤੇ ਸੀਡੀ ਦੇ ਆਧਾਰ 'ਤੇ ਇਹ ਸਾਬਤ ਹੋ ਗਿਆ ਕਿ ਇਨ੍ਹਾਂ ਵੱਲੋਂ ਇਹ ਜੁਰਮ ਕੀਤਾ ਗਿਆ ਹੈ।
ਫਿਲਹਾਲ ਦੋਨੋਂ ਸਬ ਇੰਸਪੈਕਟਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀਆਂ ਲਈ ਕਾਨੂੰਨ ਦੇ ਹੱਥ ਕਿਸ ਹੱਦ ਤੱਕ ਲੰਬੇ ਹੁੰਦੇ ਹਨ।