ਮਹਿੰਗਾਈ ਅੱਜ ਕੱਲ੍ਹ ਅਸਮਾਨ ਨੂੰ ਛੂਹ ਰਹੀ ਹੈ ਜਿੱਥੇ ਆਮ ਵਸਤਾਂ ਮਹਿੰਗੀਆਂ ਹੋ ਗਈਆਂ ਹਨ ਉਥੇ ਸੀਮਿੰਟ, ਰੇਤਾ, ਬਜਰੀ ਅਤੇ ਲੋਹੇ ਦੇ ਰੇਟ ਅਸਮਾਨ ਛੂਹ ਰਹੇ ਜਿਸ ਕਾਰਨ ਆਮ ਆਦਮੀ ਨੂੰ ਮਕਾਨ ਬਣਾਉਣਾ ਦੂਰ ਦੀ ਕੌਡੀ ਜਾਪ ਰਿਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਾਰੀ ਦੇ ਕੰਮ ਵਿੱਚ ਵਰਤੋਂ 'ਚ ਆਉਣ ਵਾਲੀ ਸਮੱਗਰੀ ਦੇ ਰੇਟ ਘਟਾਏ ਜਾਣ ਤਾਂ ਕਿ ਆਮ ਵਿਅਕਤੀ ਵੀ ਆਪਣਾ ਆਸ਼ਿਆਨਾ ਬਣਾ ਸਕੇ।
ਮਾਨਸਾ: ਮਹਿੰਗਾਈ ਅੱਜ ਕੱਲ੍ਹ ਅਸਮਾਨ ਨੂੰ ਛੂਹ ਰਹੀ ਹੈ ਜਿੱਥੇ ਆਮ ਵਸਤਾਂ ਮਹਿੰਗੀਆਂ ਹੋ ਗਈਆਂ ਹਨ ਉਥੇ ਸੀਮਿੰਟ, ਰੇਤਾ, ਬਜਰੀ ਅਤੇ ਲੋਹੇ ਦੇ ਰੇਟ ਅਸਮਾਨ ਛੂਹ ਰਹੇ ਜਿਸ ਕਾਰਨ ਆਮ ਆਦਮੀ ਨੂੰ ਮਕਾਨ ਬਣਾਉਣਾ ਦੂਰ ਦੀ ਕੌਡੀ ਜਾਪ ਰਿਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਾਰੀ ਦੇ ਕੰਮ ਵਿੱਚ ਵਰਤੋਂ 'ਚ ਆਉਣ ਵਾਲੀ ਸਮੱਗਰੀ ਦੇ ਰੇਟ ਘਟਾਏ ਜਾਣ ਤਾਂ ਕਿ ਆਮ ਵਿਅਕਤੀ ਵੀ ਆਪਣਾ ਆਸ਼ਿਆਨਾ ਬਣਾ ਸਕੇ।
ਮਕਾਨ ਬਣਾਉਣ ਵਾਲੇ ਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਕੋਰੋਨਾ ਦੇ ਕਾਰਨ ਮਹਿੰਗਾਈ ਰਹੀ ਅਤੇ ਹੁਣ ਕਿਸਾਨੀ ਧਰਨਿਆਂ ਦੇ ਕਾਰਨ ਮਹਿੰਗਾਈ ਵਧੀ ਹੈ ਕਿਉਂਕਿ ਲੋਹਾ, ਸੀਮਿੰਟ, ਰੇਾ ਤੇ ਬਜਰੀ ਨਹੀਂ ਆ ਰਿਹਾ ਜਿਸ ਕਾਰਨ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿੰਗਾਈ ਨੂੰ ਠੱਲ੍ਹ ਪਾਈ ਜਾਵੇ ਤਾਂ ਕਿ ਆਮ ਵਿਅਕਤੀ ਵੀ ਆਪਣਾ ਘਰ ਬਣਾ ਸਕੇ। ਮਿਸਤਰੀ ਦਾ ਕੰਮ ਕਰਨ ਵਾਲੇ ਚਮਕੌਰ ਸਿੰਘ ਨੇ ਵੀ ਕਿਹਾ ਕਿ ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ ਜਿਸ ਕਾਰਨ ਮਕਾਨ ਬਣਾਉਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ: ਟੂਲਕਿਟ ਮਾਮਲਾ: ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ