ਬ੍ਰੈਸਟ ਕੈਂਸਰ ਦੇ ਇਲਾਜ ਤੋਂ ਬਾਅਦ ਆਉਣ ਵਾਲੇ ਮਾੜੇ ਪ੍ਰਭਾਵ ਤੋਂ ਇਸ ਤਰ੍ਹਾਂ ਬਚਣ ਮਹਿਲਾਵਾਂ
Breaking

ਕੈਂਸਰ ਰੋਗ ਜਾਂ ਉਸਦੇ ਇਲਾਜ ਤੋਂ ਬਾਅਦ ਮਾੜੇ ਪ੍ਰਭਾਵ ਦੇ ਕਾਰਨ ਮਹਿਲਾਵਾਂ ਦੀ ਮਾਂ ਬਣਨ ਦੀ ਇੱਛਾ ਅਧੂਰੀ ਨਾ ਰਹਿ ਜਾਵੇ। ਇਸਦੇ ਲਈ ਭਵਿੱਖ ਦੇ ਲਈ ਮਹਿਲਾਵਾਂ ਦੁਆਰਾ ਆਪਣੇ ਅੰਡੇ ਅਤੇ ਗਰਭ ਸ਼ਿਸ਼ੂ ਨੂੰ ਸੁਰੱਖਿਅਤ ਕਰਵਾਇਆ ਜਾਣਾ ਇੱਕ ਵਧੀਆ ਉਪਾਅ ਹੋ ਸਕਦਾ ਹੈ।

ਹੈਦਰਾਬਾਦ: ਮਾਂ ਬਣਨਾ ਜ਼ਿਆਦਾਤਰ ਮਹਿਲਾਵਾਂ ਦਾ ਸੁਪਨਾ ਹੁੰਦਾ ਹੈ। ਪਰ ਜੇਕਰ ਕਿਸੇ ਪਹਿਲਾਂ ਨੂੰ ਛਾਤੀ ਦਾ ਕੈਂਸਰ ਵਰਗਾ ਗੰਭੀਰ ਰੋਗ ਹੋਵੇ ਤਾਂ ਉਸਦੇ ਇਸ ਸੁਪਨੇ ਦੇ ਪੂਰਾ ਹੋਣ 'ਚ ਸਮੱਸਿਆ ਆ ਸਕਦੀ ਹੈ। ਕੈਂਸਰ ਰੋਗ ਜਾਂ ਉਸਦੇ ਇਲਾਜ ਤੋਂ ਬਾਅਦ ਮਾੜੇ ਪ੍ਰਭਾਵ ਦੇ ਕਾਰਨ ਮਹਿਲਾਵਾਂ ਦੀ ਮਾਂ ਬਣਨ ਦੀ ਇੱਛਾ ਅਧੂਰੀ ਨਾ ਰਹਿ ਜਾਵੇ, ਇਸਦੇ ਲਈ ਭਵਿੱਖ ਦੇ ਲਈ ਮਹਿਲਾਵਾਂ ਦੁਆਰਾ ਆਪਣੇ ਅੰਡੇ ਅਤੇ ਗਰਭ ਸ਼ਿਸ਼ੂ ਨੂੰ ਸੁਰੱਖਿਅਤ ਕਰਵਾਇਆ ਜਾਣਾ ਇਕ ਵਧਿਆ ਉਪਾਅ ਹੋ ਸਕਦਾ ਹੈ।

ਮਹਿਲਾਵਾਂ ਕੀਮੋਥੈਰੇਪੀ ਤੋਂ ਬਾਅਦ ਕਰ ਸਕਦੀਆਂ ਹਨ ਅੰਡਿਆਂ ਦੀ ਰਾਖੀ

ਬ੍ਰੇਸਟ ਕੈਂਸਰ ਤੋਂ ਬਾਅਦ ਮਹਿਲਾਵਾਂ ਚ ਅਕਸਰ ਬਾਂਝਪਨ ਵਰਗੀ ਸਮੱਸਿਆਵਾਂ ਵਧ ਜਾਂਦੀਆਂ ਹਨ। ਪਰ ਜਾਣਕਾਰ ਦੱਸਦੇ ਹਨ ਕਿ ਬ੍ਰੇਸਟ ਕੈਂਸਰ ਦੀ ਸਰਜਰੀ ਦੇ ਕਾਰਨ ਨਹੀਂ ਬਲਕਿ ਸਰਜਰੀ ਤੋਂ ਬਾਅਦ ਲਈ ਜਾਣ ਵਾਲੀ ਕੀਮੋਥੈਰੇਪੀ ਅਤੇ ਹੋਰ ਇਲਾਜ ਕਾਰਨ ਮਹਿਲਾਵਾਂ ਚ ਅਜਿਹੀ ਸਮੱਸਿਆ ਪੈਦਾ ਹੋ ਜਾਂਦੀ ਹੈ। ਮਹਿਲਾਵਾਂ ਚ ਭਵਿੱਖ ਚ ਮਾਂ ਬਣਨ ਦੀਆਂ ਸੰਭਾਨਵਾਨਾਂ ਨੂੰ ਬਰਕਰਾਰ ਰੱਖਣ ਲਈ ਬ੍ਰੇਸਟ ਕੈਂਸਰ ਦੇ ਇਲਜਾ ਅਤੇ ਅੰਡਿਆਂ ਦੀ ਸਾਂਭ ਸੰਭਾਲ ਬਾਰੇ ਅਤੇ ਇਸਦੇ ਮਾੜੇ ਪ੍ਰਭਾਅ ਬਾਰੇ ਡਾਇਰੈਕਟਰ ਡਾ: ਵੈਜਯੰਤੀ ਨੇ ਈਟੀਵੀ ਭਾਰਤ ਸੁੱਖਭਵਾ ਨੂੰ ਦੱਸਿਆ।

ਪ੍ਰਜਨਨ ਸ਼ਕਤੀ 'ਤੇ ਕੀਮੋਥੈਰੇਪੀ ਦੇ ਪ੍ਰਭਾਵ

ਡਾ. ਵੈਜਯੰਤੀ ਦੱਸਦੇ ਹਨ ਕਿ ਕੀਮੋਥੈਰੇਪੀ ਦੇ ਦੌਰਾਨ ਦਿੱਤੀ ਜਾਣ ਵਾਲੀ ਕੁਝ ਦਵਾਈਆਂ ਮਹਿਲਾਵਾਂ ਦੀ ਓਵਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਸਦਾ ਅਸਰ ਉਨ੍ਹਾਂ ਦੇ ਗਰਭ ਧਾਰਨ ਦੀ ਸ਼ਕਤੀ ਤੇ ਪੈਦਾ ਹੈ।

  • ਕੀਮੋਥੈਰੇਪੀ ਲੈਣ ਵਾਲੇ ਮਰੀਜ ਦੀ ਉਮਰ ਅਤੇ ਇਲਾਜ ਨੂੰ ਲੈਕੇ ਉਸਦੇ ਸ਼ਰੀਰ ਦੀ ਪ੍ਰਤੀਕ੍ਰਿਆ
  • ਕੀਮੋਥੈਰੇਪੀ ਤੋਂ ਪਹਿਲਾਂ ਮਹਿਲਾ ਦੁਆਰਾ ਆਪਣੇ ਭਰੁਣ ਜਾਂ ਅੰਡੇ ਦਾ ਸੁਰੱਖਿਆ ਕਰਵਾਇਆ ਜਾਣਾ

ਕੀਮੋਥੈਰੇਪੀ ਤੋਂ ਪਹਿਲਾਂ ਕਿਵੇਂ ਰੱਖੀਏ ਪ੍ਰਜਨਨ ਸ਼ਕਤੀ ਨੂੰ ਸੁਰੱਖਿਅਤ

ਡਾ. ਵੈਜਯੰਤੀ ਦੱਸਦੇ ਹਨ ਕਿ ਅਜਿਹਾ ਮਹਿਲਾਵਾਂ ਜਿਨ੍ਹਾਂ ਦੇ ਪਰਿਵਾਰ ਚ ਬ੍ਰੇਸਟ ਕੈਂਸਰ ਦਾ ਇਤਿਹਾਸ ਰਿਹਾ ਹੋਵੇ। ਉਨ੍ਹਾਂ ਦੀ ਭਵਿੱਖ ਚ ਆਉਣ ਵਾਲੇ ਮਾੜੇ ਪ੍ਰਭਾਅ ਤੋਂ ਬਚਣ ਲਈ ਸੁਰੱਖਿਅਤ ਕਦਮ ਪਹਿਲਾਂ ਹੀ ਚੁੱਕ ਲੈਣੇ ਚਾਹੀਦੇ ਹਨ। ਕੀਮੋਥੈਰੇਪੀ ਤੋਂ ਬਾਅਦ ਗਰਭ ਧਾਰਨ ਦੀ ਇੱਛਾ ਰੱਖਣ ਵਾਲੀ ਮਹਿਲਾਵਾਂ ਇਨ੍ਹਾਂ ਦੋ ਤਰੀਕਿਆਂ ਨੂੰ ਅਪਣਾ ਸਕਦੀਆਂ ਹਨ

  • ਕੀਮੋਥੈਰੇਪੀ ਤੋਂ ਪਹਿਲਾਂ ਵਿਆਹੇ ਜੋੜੇ ਅਪਣੇ ਗੇਮਟੇਸ ਅੰਡੇ ਨੂੰ ਸੁਰੱਖਿਅਤ ਕਰਵਾ ਲੈਣੇ ਚਾਹੀਦੇ ਹਨ
  • ਅਣਵਿਆਹੀਆਂ ਮਹਿਲਾਵਾਂ ਨੂੰ ਅੰਡਿਆਂ ਦੀ ਕ੍ਰਿਓਪ੍ਰੀਜ਼ਰਵੇਸ਼ਨ ਅਤੇ ਐਂਬੀਰੀਓ ਕ੍ਰਿਓਪ੍ਰੀਜ਼ਰਵੇਸ਼ਨ ਤਕਨੀਕਾਂ ਦੀ ਮਦਦ ਨਾਲ ਗਰਭ ਨੂੰ ਸੁਰੱਖਿਅਤ ਕਰਵਾ ਸਕਦੇ ਹਨ।

ਬ੍ਰੇਸਟ ਕੈਂਸਰ ਦੌਰਾਨ ਦਿੱਤੀ ਜਾਣ ਵਾਲੀ ਹਾਰਮੋਨ ਥੈਰੇਪੀ ਦਾ ਪ੍ਰਜਨਨ ਸ਼ਕਤੀ ’ਤੇ ਅਸਰ

ਹਾਰਮੋਨ ਥੈਰੇਪੀ ਦਾ ਸਿੱਧੇ ਤੌਰ ਤੇ ਮਹਿਲਾਵਾਂ ਦੀ ਪ੍ਰਜਨਨ ਸ਼ਕਤੀ ਤੇ ਅਸਰ ਨਹੀਂ ਪੈਂਦਾ ਹੈ। ਪਰ ਹਾਰਮੋਨ ਥੈਰੇਪੀ ਲਏ ਜਾਣ ਤੋਂ ਬਾਅਦ ਇਸਦੇ ਕੁਝ ਸਮੇਂ ਬਾਅਦ ਤੱਕ ਮਹਿਲਾਵਾਂ ਨੂੰ ਗਰਭ ਧਾਰਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਿਗਿਆਨੀਆਂ ਦੇ ਅੰਕੜੇ ਦੱਸਦੇ ਹਨ ਕਿ ਉਹ ਮਹਿਲਾਵਾਂ ਜੋ ਬ੍ਰੇਸਟ ਕੈਂਸਰ ਦਾ ਉਪਚਾਰ ਕਰਵਾਉਣ ਤੋਂ ਬਾਅਦ ਗਰਭਵਤੀ ਹੁੰਦੀਆਂ ਹਨ ਅਤੇ ਬੱਚੇ ਨੂੰ ਜਨਮ ਦਿੰਦੀਆਂ ਹਨ ਉਨ੍ਹਾਂ ਚ ਕੈਂਸਰ ਦੇ ਵਾਪਸ ਆਉਣੇ ਅਤੇ ਇਸ ਰੋਗ ਦੇ ਕਾਰਨ ਮੌਤ ਹੋ ਜਾਣ ਦੀ ਸ਼ੰਕਾ ਘੱਟ ਰਹਿੰਦੀ ਹੈ।

ਇਹ ਵੀ ਪੜੋ: ਮਲਹੋਤਰਾ ਦੀ ਹਾਊਸ ਪਾਰਟੀ 'ਚ ਤੇਲੁਗੂ ਤੋਂ ਲੈ ਕੇ ਬਾਲੀਵੁੱਡ ਸਟਾਰ ਹੋਏ ਸ਼ਾਮਲ

ਕੈਂਸਰ ਦੇ ਇਲਾਜ ਅਤੇ ਗਰਭ ਅਵਸਥਾ ਦੇ ਪੂਰਾ ਹੋਣ ਦੇ ਵਿਚਕਾਰ ਕਿੰਨਾ ਸਮਾਂ ਅੰਤਰਾਲ ਜਰੂਰੀ

ਕੈਂਸਰ ਦੇ ਉਪਚਾਰ ਦੇ ਸ਼ਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਚੱਲਦੇ ਡਾਕਟਰ ਇਲਾਜ ਪੂਰਾ ਹੋਣ ਤੋਂ ਬਾਅਦ ਗਰਭਧਾਰਨ ਦੇ ਲਈ ਕੋਸ਼ਿਸ਼ ਨੂੰ ਮਨਾ ਕਰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਹਾਰਮੋਨ ਥੈਰੇਪੀ ਪੂਰੀ ਹੋਣ ਦੇ ਕੁਝ ਅੰਤਰਾਲ ਤੋਂ ਬਾਅਦ ਹੀ ਮਹਿਲਾਵਾਂ ਨਮੂੰ ਗਰਭ ਧਾਰਨ ਦੀ ਕੋਸ਼ਿਸ਼ਾਂ ਕਰਨੀ ਚਾਹੀਦੀਆਂ ਹਨ। ਡਾ. ਵੈਜਯੰਤੀ ਦੱਸਦੇ ਹਨ ਕਿ ਜਿਵੇਂ ਹੀ ਕੈਂਸਰ ਬਾਰੇ ਜਾਣਕਾਰੀ ਮਿਲਦੀ ਹੈ ਮਹਿਲਾਵਾਂ ਅਤੇ ਉਨ੍ਹਾਂ ਪਰਿਵਾਰ ਵੱਖ ਵੱਖ ਇਲਾਜ ਦੀ ਜਾਣਕਾਰੀ ਲੈਂਦੇ ਹਨ ਪਰ ਇਸ ਇਲਾਜ ਤੋਂ ਬਾਅਦ ਪ੍ਰਜਜਨ ਸ਼ਕਤੀ ’ਤੇ ਪੈਣ ਵਾਲੇ ਮਾੜੇ ਪ੍ਰਭਾਅ ਬਾਰੇ ਕੋਈ ਜਾਣਕਾਰੀ ਨਹੀਂ ਲੈਂਦੇ ਜਦਕਿ ਇਹੀ ਚੀਜ਼ ਬਹੁਤ ਜਰੂਰੀ ਹੈ।

    About us Privacy Policy
    Terms & Conditions Contact us

    • ETV
    • ETV
    • ETV
    • ETV

    Copyright © 2021 Ushodaya Enterprises Pvt. Ltd., All Rights Reserved.
    ETV

    INSTALL APP

    ETV

    CHANGE STATE

    ETV

    SEARCH

    ETV

    MORE

      • About us
      • Privacy Policy
      • Terms & Conditions
      • Contact us
      • Feedback

      Copyright © 2021 Ushodaya Enterprises Pvt. Ltd., All Rights Reserved.